2. ਦਇਆ

”ਸਤਿਨਾਮ ਜੀ”

ਤੁਹਾਡੇ ਚਰਨਾਂ ਵਿੱਚ ਡੰਡਉਤ ਬੰਦਨਾ ਜੀ,

ਪਿਆਰੇ, ਦਿਆਲੂ ਅਤੇ ਸਦਾ ਹੀ ਮੁਆਫ ਕਰਨ ਵਾਲੇ ਦਾਸਨ ਦਾਸ ਜੀ

ਤੁਹਾਡਾ ਹਰ ਇੱਕ ਚੀਜ ਲਈ ਧੰਨਵਾਦ, ਕੀ ਤੁਸੀਂ ਕ੍ਰਿਪਾ ਕਰਕੇ ਦਇਆ ਦੇ ਭਾਵ ਦੀ ਵਿਆਖਿਆ ਕਰੋਗੇ। ਇਸਦਾ ਕੀ ਭਾਵ ਜਦ ਪਰਮਾਤਮਾ ਗੁਰੁ ਦੀ ਅਨਾਦਿ ਸਦਾ ਸੱਚੀ ਗੁਰਬਾਣੀ ਕਹਿੰਦੀ ਹੈ ਕਿ ਪਰਮਾਤਮਾ ਦਿਆਲੂ ਹੈ। ਅਸੀਂ ਦਿਆਲਤਾ ਦੇ ਗੁਣ ਨੂੰ ਆਪਣੇ ਜੀਵਣ ਵਿੱਚ ਕਿਸ ਤਰਾਂ ਲਿਆ ਸਕਦੇ ਹਾਂ। ਕੁਝ ਲੋਕ ਪੁੱਛਦੇ ਹਨ ਕਿ ਕਿਵੇਂ ਅਸੀਂ ਇੱਕ ਜਾਨਵਰ ਨੂੰ ਭੋਜਨ ਲਈ ਮਾਰ ਸਕਦੇ ਹਾਂ ਅਤੇ ਆਪਣੇ ਆਪ ਨੂੰ ਦਿਆਲੂ ਆਖਦੇ ਹਾਂ? ਮੈਂ ਸਮਝਦਾ ਹਾਂ ਕਿ ਕਬੀਰ ਜੀ ਨੇ ਵੀ ਐਸੀ ਹੀ ਗੱਲ  ਗੁਰਬਾਣੀ ਵਿੱਚ ਕਹੀ ਹੈ?

ਇਹ ਸਤਿਕਾਰ ਯੋਗ, ਪਿਆਰੇ ਅਤੇ ਸਦਾ ਹੀ ਸੰਭਾਲ ਕਰਨ ਵਾਲੇ ਮਾਲਕਾਂ ਦੇ ਮਾਲਕ ਗੁਰੁ ਨਾਨਕ ਦੇਵ ਜੀ ਦਾ ਇੱਕ ਸਬਦ ਹੈ ਜਦੋਂ ਉਹ ਕਹਿੰਦੇ ਹਨ ਕਿ ਸਾਨੂੰ ਧਾਰਮਿਕ ਧਾਗਾ ”ਜਨੇਊ” ਪਹਿਨਣ ਦੀ ਬਜਾਇ ਦਇਆ ਦਾ ਧਾਗਾ ਪਹਿਨਣਾ ਚਾਹੀਦਾ ਹੈ।

ਸਲੋਕੁ ਮ ੧ ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥
  
http://www.sikhitothemax.com/page.asp?ShabadID=1732 

ਤੁਹਾਡੇ ਚਰਨਾਂ ਦੀ ਧੂਲ  
ਹਰਜੀਤ


ਉੱਤਰ:

ਗੁਰੁ ਪਿਆਰੀ ਸਤਿ ਨਾਮ ਸਤਿ ਸੰਗਤ ਜੀ

ਕੋਟਨ ਕੋਟ ਡੰਡਉਤ ਪ੍ਰਵਾਨ ਕਰਨਾ ਜੀ

ਇਹ ਬ੍ਰਹਮ ਗਿਆਨ ਦਾ ਇੱਕ ਬਹੁਤ ਹੀ ਮਹਾਨ ਭਾਗ ਹੈ ਜੋ ਇਸ ਭਗਤ ਜੀ ਵੱਲੋਂ ਸਮਝ ਅਤੇ ਇਸਦੇ ਡੂੰਘੇ ਬ੍ਰਹਮ ਭਾਵ ਲਈ ਸਾਹਮਣੇ ਲਿਆਂਦਾ ਗਿਆ ਹੈ:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥

ਇਹ ਬ੍ਰਹਮ ਗਿਆਨ ਦਾ ਭਾਗ ਗੁਰਬਾਣੀ ਦੇ ਭਾਗ ਆਸਾ ਦੀ ਵਾਰ ਵਿੱਚੋਂ ਲਿਆ ਗਿਆ ਹੈ ਅਤੇ ਸਾਨੂੰ ਧੰਨ ਧੰਨ ਗੁਰੁ ਨਾਨਕ ਪਾਤਸ਼ਾਹ ਜੀ ਵੱਲੋਂ ਬਖਸ਼ਿਆ ਗਿਆ ਹੈ।
ਇਹ ਸਲੋਕ ਕੇਵਲ ਦਿਆਲਤਾ ਨਾਲ ਹੀ ਸਬੰਧਤ ਨਹੀਂ ਹੈ ਸਗੋਂ ਇਹ ਬ੍ਰਹਮ ਗਿਆਨ ਬਾਹਰੀ ਰਹਿਤ ਬਨਾਮ ਅੰਦਰਲੀ ਰਹਿਤ ਨਾਲ ਵੀ ਡੂੰਘੇ ਰੂਪ ਵਿੱਚ ਜੁੜਿਆ ਹੋਇਆ ਹੈ।

ਗੁਰੁ ਨਾਨਕ ਪਾਤਸ਼ਾਹ ਜੀ ਜਨੇਊ ਬਾਰੇ ਗੱਲ ਕਰ ਹਰੇ ਹਨ ਇੱਕ ਪਵਿੱਤਰ ਧਾਗਾ ਜੋ ਹਿੰਦੂ ਦੀਖਸ਼ਾ ਵੇਲੇ ਪਾਉਂਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਗਤ ਗੁਰੁ ਬਾਬਾ ਨਾਨਕ ਦੇਵ ਜੀ ਨੇ ਇਹ ਬ੍ਰਗਮ ਗਿਆਨ ਦੇ ਸਬਦ ਉਸ ਵੇਲੇ ਫੁਰਮਾਏ ਜਦੋਂ ਉਹਨਾਂ ਨੂੰ ਪੰਡਿਤ ਨੇ ਰਵਾਇਤਾਂ ਅਨੁਸਾਰ ਦੀਖਸਾ ਦੇਣ ਦੀ ਕੋਸ਼ਿਸ ਕੀਤੀ ਜੋ ਉਸ ਸਮੇਂ ਪ੍ਰਚਲਤ ਸਨ, ਸੱਚੇ ਪਾਤਅਸ਼ਾਹ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਉਸ ਉਪਰ ਕ੍ਰਿਪਾ ਕੀਤੀ ਅਤੇ ਇਹ ਬ੍ਰਹਮ ਗਿਆਨ ਬਖਸ ਕੇ ਉਸਦੇ ਜੀਵਣ ਨੂ ਸਫਲਾ ਕਰ ਦਿੱਤਾ ਅਤੇ ਸਾਰੀ ਮਨਵਤਾ ਨੂੰ ਵੀ ਉਹਨਾਂ ਦਾ ਜੀਵਣ ਸਫਲਾ ਕਰਨ ਵਿੱਚ ਸਹਾਇਤਾ ਕੀਤੀ।

ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ ਕਿ ਇੱਕ ਸੂਤ ਦਾ ਧਾਗਾ, ਜਿਸਦਾ ਕੋਈ ਬ੍ਰਹਮ ਮੁੱਲ ਨਹੀਂ ਹੈ, ਪਹਿਨਣ ਦੀ ਬਜਾਇ ਸਾਨੂੰ ਇੱਕ ਪੂਰਨ ਬ੍ਰਹਮ ਗੁਣਾਂ ਵਾਲਾ ਬ੍ਰਹਮ ਧਾਗਾ ਪਹਿਨਣਾ ਚਾਹੀਦਾ ਜੋ ਧਾਗਾ ਦਇਆ ਦਾ ਬਣਿਆ ਹੈ, ਜਿਹੜਾ ਕਿ ਅਨੰਤ ਬ੍ਰ੍ਹਹਮ ਗੁਣ ਦਿਆਲਤਾ ਹੈ ਜਿਸਦਾ ਅਸੀਂ ਆਪਣੇ ਰੋਜਾਨਾ ਜੀਵਣ (ਜੋ ਸੂਤ ਦੇ ਧਾਗੇ ਵਾਂਗ ਹੈ), ਵਿੱਚ ਅਨੁਭਵ ਅਤੇ ਅਮਲ ਕਰ ਸਕਦੇ ਹਾਂ।

ਅਗਲਾ ਬ੍ਰਹਮ ਗੁਣ ਹੈ ਸੰਤੋਖ- ਸੰਤੁਸਟੀ, ਕੋਈ ਇੱਛਾ ਨਹੀਂ ਜਾਂ ਇੱਛਾ ਰਹਿਤ ਹੋਣਾ, ਤੁਹਾਡੇ ਰੂਹਾਨੀ ਹਿਰਦੇ ਨੂੰ ਸੰਤੋਖ ਨਾਲ ਭਰ ਦਿੰਦਾ ਹੈ ਜਿਹੜਾ ਕਿ ਫਿਰ ਇੱਕ ਅਨੰਤ ਬ੍ਰਹਮ ਗੁਣ ਹੈ, ਇੱਥੇ ਸੰਤੁਸਟੀ ( ਜਿਹੜੀ ਕਿ ਇੱਕ ਸੂਤ ਦੇ ਧਾਗੇ ਵਾਂਗ ਹੈ) ਦੇ ਪੱਧਰ ਦੀ ਕੋਈ ਸੀਮਾ ਨਹੀਂ ਹੈ।

ਅਗਲਾ ਬ੍ਰਹਮ ਗੁਣ ਜਤੁ ਹੈ- ਭਾਵ ਕਾਮ ਤੋਂ ਮੁਕਤ ਹੋਣਾ, ਕਾਮ ਉਪਰ ਜਿੱਤ ਪਾਉਣਾ (ਇਹ ਧਾਗੇ ਦੀ ਗੰਢ ਬਣਦਾ ਹੈ ਜਿਸ ਤੋਂ ਪਹਿਲਾਂ ਤੁਸੀਂ ਇਸ ਨੂੰ ਮਜਬੂਤ ਧਾਗੇ ਵਿੱਚ ਬਦਲਣਾ ਸ਼ੁਰੁ ਕਰਦੇ ਹੋ) ਤਦ ਅਗਲਾ ਹੈ ਸਤਿ ਬਣਨਾ- ਭਾਵ ਸਤਿ ਵਿੱਚ ਅਭੇਦ ਹੋਣਾ ਅਤੇ ਅਨੰਤ ਦਾ ਇੱਕ ਭਾਗ ਬਣਨਾ, ਪਰਮਾਤਮਾ ਨਾਲ ਮਿਲਾਪ (ਸਤਿ ਧਾਗੇ ਦੀ ਗੰਢ ਹੈ ਜੋ ਇਸ ਨੂੰ ਰੱਸੇ ਦੀ ਸ਼ਕਲ ਬਣਾਉਂਦਾ ਹੈ ਅਤੇ ਇਹ ਤੁਹਾਡੇ ਸਰੀਰ ਦੁਆਲੇ ਵਲੇਟਿਆ ਜਾਂਦਾ ਹੈ) ਸੋ ਸਤਿ ਦੀ ਗੰਢ ਦਾ ਭਾਵ ਹੈ ਜਾਪ ਵਿੱਚ ਜਾਣਾ, ਸਤਿ ਦੇ ਨਾਮ ਸਤਿਨਾਮ ਦਾ ਸਿਮਰਨ, ਸਤਿਨਾਮ ਕੀ ਕਮਾਈ ਕਰਨੀ, ਅਤੇ ਪੂਰਨ ਬੰਦਗੀ ਕਰਕੇ ਸਤਿ ਵਿੱਦ ਅਭੇਦ ਹੋਣਾ, ਪਰਮਾਤਮਾ ਨਾਲ ਇੱਕ ਬਣਨਾ।
ਸੋ ਇਹ ਅਸਲ ਬ੍ਰਹਮ ਧਾਗਾ ਹੈ ਜੋ ਪਹਿਨਿਆ ਜਾਂਦਾ ਹੈ- ਭਾਵ ਸਾਰੇ ਬ੍ਰਹਮ ਗੁਣਾਂ ਦੀ ਕਮਾਈ ਕਰਕੇ ਪਰਮਾਤਮਾ ਨਾਲ ਅਭੇਦ ਹੋਣਾ ਅਤੇ ਆਪਣੇ ਹਿਰਦੇ ਨੂੰ ਇਹਨਾਂ ਬ੍ਰਹਮ ਗੁਣਾਂ ਨਾਲ ਭਰ ਲੈਣਾ, ਇੱਕ ਵਾਰ ਜਦੋਂ ਇਹ ਵਾਪਰਦਾ ਹੈ ਤਦ ਇਹ ਪਵਿੱਤਰ ਬ੍ਰਹਮ ਧਾਗਾ ਕਦੇ ਨਾ ਟੁੱਟਣ ਵਾਲਾ ਹੋ ਜਾਂਦਾ ਹੈ, ਇਸਨੂੰ ਨਾਸ਼ ਨਹੀਂ ਕੀਤਾ ਜਾ ਸਕਦਾ, ਇਸ ਨੂੰ ਸਾੜਿਆ ਨਹੀਂ ਜਾ ਸਕਦਾ, ਇਹ ਮਾਇਆ ਦੁਆਰਾ ਪ੍ਰਭਾਵਤ ਨਹੀਂ ਕੀਤਾ ਜਾ ਸਕਦਾ ਅਤੇ ਮਾਇਆ ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ।
ਉਹ ਲੋਕ ਜੋ ਇਸ ਬ੍ਰਹਮ ਗੁਣਾਂ ਵਾਲੇ ਬ੍ਰਹਮ ਧਾਗੇ ਨੂੰ ਪਾਉਂਦੇ ਹਨ ਅਤੇ ਸਤਿ ਬਣਦੇ ਹਨ ਬਹੁਤ ਮਹਾਨ ਹਨ ਅਤੇ ਹਿਰਦੇ ਅਤੇ ਮਨ ਵਿੱਚ ਸਾਫ ਅਤੇ ਨਿਰਭਉ ਬਣਦੇ ਹਨ ਅਤੇ ਧੰਨ ਧੰਨ ਹੁੰਦੇ ਹਨ। ਪਦਾਰਥਕ ਧਾਗਾ ਜੋ ਕੇਵਲ ਕਝਿ ਹਦਾਇਤਾਂ ਨੂੰ ਪੜ ਕੇ ਸੂਤ ਦਾ ਬਣਿਆ ਹੈ ਦਾ ਕੋਈ ਮੁੱਲ ਨਹੀਂ ਹੈ। ਇਹ ਕੇਵਲ ਇੱਕ ਰੀਤੀ ਹੈ, ਇੱਕ ਬਾਹਰੀ ਰੀਤੀ ਅਤੇ ਕੁਝ ਵੀ ਹੋਰ ਨਹੀਂ।

ਸਬਦ ਦਾ ਅਸਲ ਬ੍ਰਹਮ ਗਿਆਨ ਭਾਵ ਹੈ ਉਹ ਇੱਕ ਜੋਚ ਅਨੰਤ ਪਾਰ ਬ੍ਰਹਮ ਪਰਮੇਸਰ ਜੀ ਵਿੱਚ ਅਭੇਦ ਹੈ, ਜੋ ਅਕਾਲ ਪੁਰਖ ਵਿੱਚ ਅਭੇਦ ਹੈ, ਅਤੇ ਉਹ ਇੱਕ ਜਿਸਨੇ ਰੂਹਾਨੀਅਤ ਦਾ ਉਹ ਪੱਧਰ ਪਾ ਲਿਆ ਹੈ ਅਸਲ ਗੁਰੂ ਸਤਿ ਗੁਰੁ ਹੈ, ਅਤੇ ਉਹ ਇੱਕ ਨਹੀਂ ਜੋ ਕੇਵਲ ਕੁਝ ਮੰਤਰ ਪੜ ਸਕਦਾ ਹੈ ਅਤੇ ਦੂਸਰਿਆਂ ਨੂੰ ਉਪਦੇਸ ਦਿੰਦਾ ਹੈ।

ਉਹ ਜਿਸ ਕੋਲ ਆਪ ਇਹ ਬ੍ਰਹਮ ਪੱਧਰ ਨਹੀਂ ਹੈ ਅਤੇ ਇਸ ਬ੍ਰਹਮ ਧਾਗੇ ਨਾਲ ਬਖਸਿਆ ਨਹੀਂ ਗਿਆ ਹੈ- ਭਾਵ ਜਿਸਨੇ ਆਪ ਬ੍ਰਹਮ ਗਿਆਨੀ ਇੱਕ ਸਤਿਗੁਰੂ ਬਣਨ ਦਾ ਇਹ ਰੂਹਾਨੀ ਪੱਧਰ ਨਹੀਂ ਪਾਇਆ ਹੈ, ਕਿਸੇ ਨੂੰ ਕੁਝ ਵੀ ਨਹੀਂ ਦੇ ਸਕਦਾ ਹੈ। ਕੋਈ ਇਸ ਅੰਦਰੂਨੀ ਧਾਗੇ ਤੋਂ ਬਿਨਾਂ ( ਅਤੇ ਬਾਹਰੀ ਧਾਗਾ ਜਨੇਊ ਨਹੀਂ) ਹੈ ਦਾ ਕੋਈ ਮੁੱਲ ਨਹੀਂ ਹੈ ਅਤੇ ਕੇਵਲ ਜੰਮਣ ਮਰਨ ਦੇ ਪੁਨਰ ਜਨਮਾਂ ਵਿੱਚ ਫਸਿਆ ਰਹਿੰਦਾ ਹੈ। ਇਸ ਤਰਾਂ ਸੰਖੇਪ ਵਿੱਚ ਇਹ ਬ੍ਰਹਮ ਗਿਆਨ ਦਾ ਭਾਗ ਸਾਨੂੰ ਦੱਸਦਾ ਹੈ ਕਿ ਬਾਹਰਲੀ ਰਹਿਤ ਤੋਂ ਪ੍ਰਹੇਜ ਕਰੋ ਅਤੇ ਅੰਦਰਲੀ ਰਹਿਤ ਵਿੱਚ ਜਾਣ ਲਈ ਕੰਮ ਕਰੋ।

ਦਾਸਨ ਦਾਸ